what3words ਸਹੀ ਟਿਕਾਣੇ ਪਤਾ ਲਗਾਉਣ ਦਾ ਆਸਾਨ ਤਰੀਕਾ ਹੈ। 3 ਮੀਟਰ ਦੇ ਹਰ ਖਾਨੇ ਲਈ ਤਿੰਨ ਸ਼ਬਦਾਂ ਦਾ ਨਿਰਾਲਾ ਸੁਮੇਲ ਹੈ: ਜਿਸ ਨੂੰ what3words ਪਤਾ ਕਿਹਾ ਜਾਂਦਾ ਹੈ।
ਹੁਣ ਤੁਸੀਂ ਤਿੰਨ ਆਸਾਨ ਸ਼ਬਦ ਵਰਤ ਕੇ ਸਹੀ ਟਿਕਾਣੇ ਲੱਭ ਅਤੇ ਸਾਂਝਾ ਕਰ ਸਕਦੇ ਹੋ ਅਤੇ ਉਨ੍ਹਾਂ ਤੱਕ ਜਾਣ ਦਾ ਰਾਹ ਵੇਖ ਸਕਦੇ ਹੋ।
ਇਨ੍ਹਾਂ ਕੰਮਾਂ ਲਈ what3words ਵਰਤੋ:
- ਬੱਸ ਤਿੰਨ ਸ਼ਬਦ ਵਰਤ ਕੇ ਦੁਨੀਆ ਵਿੱਚ ਕਿਤੇ ਵੀ ਰਾਹ ਲੱਭਣ ਲਈ।
- ਮਿਲਣ ਦੀਆਂ ਸਹੀ ਜਗ੍ਹਾਵਾਂ ਤੈਅ ਕਰਨ ਲਈ।
- ਤੁਹਾਡਾ ਘਰ, ਕਾਰੋਬਾਰ ਜਾਂ airbnb ਦਾ ਬੂਹਾ ਲੱਭਣ ਲਈ।
- ਆਪਣੀ ਗੱਡੀ ਖੜੀ ਕਰਨ ਵਾਲੀ ਥਾਂ ਤੱਕ ਜਾਣ ਲਈ।
- ਕੰਮਕਾਜ ਦੇ ਮੁੱਖ ਟਿਕਾਣੇ ਸੰਭਾਲਣ ਲਈ, ਘਟਨਾਵਾਂ ਦੀ ਇਤਲਾਹ ਦੇਣ ਤੋਂ ਲੈ ਕੇ ਡਿਲੀਵਰੀ ਦੀਆਂ ਜਗ੍ਹਾਵਾਂ ਤੱਕ।
- ਆਪਣੀਆਂ ਮਨਪਸੰਦ ਯਾਦਗਾਰੀ ਜਗ੍ਹਾਵਾਂ ਸੰਭਾਲਣ ਲਈ – ਜਿਵੇਂ ਕਿ ਅਜਾਇਬ ਘਰ, ਵਿਆਹ ਵਾਲੀ ਥਾਂ, ਤੁਹਾਡਾ ਮਨਪਸੰਦ ਢਾਬਾ।
- ਲੋਕਾਂ ਨੂੰ ਕੁਝ ਖਾਸ ਰਸਤੇ ਦੱਸਣ ਲਈ।
- ਤੁਹਾਨੂੰ ਲੱਭਣ ਵਿੱਚ ਅਪਾਤਕਾਲੀਨ ਸੇਵਾਵਾਂ ਦੀ ਮਦਦ ਕਰਨ ਲਈ।
- ਦੂਰ ਵਸਦੀਆਂ ਅਜਿਹੀਆਂ ਥਾਵਾਂ ਲੱਭਣ ਲਈ ਜਿਨ੍ਹਾਂ ਦਾ ਕੋਈ ਸਹੀ ਪਤਾ ਨਾ ਹੋਵੇ।
ਤੁਹਾਨੂੰ ਯਾਤਰਾ ਦੀਆਂ ਕਿਤਾਬਾਂ, ਵੈੱਬਸਾਈਟ ਦੇ ਸੰਪਰਕ ਪੰਨਿਆਂ, ਸੱਦਾ-ਪੱਤਰਾਂ, ਯਾਤਰਾ ਦੀ ਤਸਦੀਕ ਵਾਲੀ ਜਾਣਕਾਰੀ ਅਤੇ ਹੋਰ ਬਹੁਤ ਕੁਝ ਵਿੱਚ what3words ਪਤੇ ਦਿਸ ਸਕਦੇ ਹਨ – ਕਿਤੇ ਵੀ ਜਿੱਥੋਂ ਤੁਹਾਨੂੰ ਆਮ ਕਰਕੇ ਟਿਕਾਣਾ ਜਾਣਕਾਰੀ ਮਿਲਦੀ ਹੋਵੇ। ਜੇਕਰ ਤੁਹਾਨੂੰ ਕਿਸੇ ਦੋਸਤ ਨੇ ਆਪਣੇ ਘਰ ਸੱਦਿਆ ਹੈ ਤਾਂ ਉਨ੍ਹਾਂ ਨੂੰ what3words ਪਤਾ ਸਾਂਝਾ ਕਰਨ ਲਈ ਕਹੋ।
ਮਸ਼ਹੂਰ ਸਹੂਲਤਾਂ:
- Google Maps ਸਮੇਤ ਰਾਹ ਵੇਖਣ ਦੀਆਂ ਕਈ ਐਪਾਂ ਨਾਲ ਵਰਤ ਸਕਦੇ ਹੋ
- ਆਪਣੇ ਮਨਪਸੰਦ ਟਿਕਾਣੇ ਸੰਭਾਲੋ ਅਤੇ ਸੂਚੀਆਂ ਬਣਾ ਕੇ ਉਨ੍ਹਾਂ ਨੂੰ ਵੱਖ-ਵੱਖ ਰੱਖੋ
- ਸਵੈ-ਸੁਝਾਅ ਦੀ ਸੂਹਲਤ ਨਾਲ ਤੁਹਾਨੂੰ ਢੁਕਵੀਆਂ ਥਾਵਾਂ ਦੇ ਸੁਝਾਅ ਮਿਲਦੇ ਹਨ
- 50 ਭਾਸ਼ਾਵਾਂ ਵਿੱਚ ਵਰਤ ਸਕਦੇ ਹੋ ਜਿਨ੍ਹਾਂ ਵਿੱਚ ਹਿੰਦੀ, ਮਰਾਠੀ ਅਤੇ ਤਮਿਲ ਸਮੇਤ 12 ਭਾਰਤੀ ਭਾਸ਼ਾਵਾਂ ਹਨ
- ਦਿਸ਼ਾਸੂਚਕ ਮੋਡ ਨਾਲ ਇੰਟਰਨੈੱਟ ਤੋਂ ਬਿਨਾਂ ਰਾਹ ਵੇਖੋ
- ਕਾਲੇ ਮੋਡ ਦੀ ਸੁਵਿਧਾ ਹੈ
- ਕਿਸੇ ਫ਼ੋਟੋ ਵਿੱਚ what3words ਪਤਾ ਜੋੜੋ
- Wear OS
ਜੇਕਰ ਤੁਹਾਨੂੰ ਕੋਈ ਮੁਸ਼ਕਲ ਆ ਰਹੀ ਹੈ ਜਾਂ ਤੁਹਾਡਾ ਕੋਈ ਸਵਾਲ ਹੈ ਤਾਂ support@what3words.com ‘ਤੇ ਸਾਨੂੰ ਈਮੇਲ ਭੇਜੋ